Punjabi
WA ਪੇਡ ਫੈਮਲੀ ਅਤੇ ਮੈਡੀਕਲ ਲੀਵ ਲਈ ਅਪਲਾਈ ਕਰਨਾ
ਭਾਸ਼ਾ ਸਬੰਧੀ ਮੁਫ਼ਤ ਸਹਾਇਤਾ ਸੇਵਾਵਾਂ ਲਈ, 833-717-2273 ਤੇ ਫੋਨ ਕਰਕੇ, ਵਿਕਲਪ 7, ਫਿਰ 2 ਚੁਣੋ। ਇੱਕ ਗਾਹਕ ਸੇਵਾ ਮਾਹਰ, ਅੰਗਰੇਜ਼ੀ ਵਿੱਚ ਜਵਾਬ ਦੇਵੇਗਾ। ਉਹਨਾਂ ਨੂੰ ਉਹ ਭਾਸ਼ਾ ਦੱਸੋ, ਜੋ ਤੁਸੀਂ ਬੋਲਦੇ ਹੋ, ਅਤੇ ਉਹ ਦੁਭਾਸ਼ੀਏ ਨੂੰ ਲਾਈਨ ਤੇ ਲੈਣ ਦੇ ਸਮੇਂ, ਤੁਹਾਡੀ ਕਾੱਲ ਹੋਲਡ ਕਰਵਾਉਣਗੇ।
ਵਾਸ਼ਿੰਗਟਨ ਵਿੱਚ ਜਿਆਦਾਤਰ ਕਰਮਚਾਰੀਆਂ ਲਈ ਦੋ ਤਰ੍ਹਾਂ ਦੀ ਪੇਡ ਲੀਵ ਉਪਲਬਧ ਹੈ:
ਮੈਡੀਕਲ ਲੀਵ: ਜਦੋਂ ਗੰਭੀਰ ਸਿਹਤ ਸਥਿਤੀ ਕਰਕੇ ਤੁਸੀਂ ਕੰਮ ਕਰਨ ਤੋਂ ਅਸਮਰਥ ਹੋ । (ਸਰਜਰੀ, ਗਰਭਾਵਸਥਾ ਦੌਰਾਨ ਬੈੱਡ ‘ਤੇ ਆਰਾਮ, ਬੱਚੇ ਦੇ ਜਨਮ ਤੋਂ ਬਾਅਦ ਰਿਕਵਰੀ ਜਾਂ ਇੱਕ ਗੰਭੀਰ ਸਿਹਤ ਸਥਿਤੀ ਦੇ ਇਲਾਜ ਲਈ।)
ਫੈਮਲੀ ਲੀਵ (ਜਿਸ ਵਿੱਚ ਰਿਸ਼ਤਾ ਸਥਾਪਿਤ ਕਰਨ ਲਈ ਲੀਵ ਅਤੇ ਮਿਲੀਟਰੀ ਫੈਮਲੀ ਲੀਵ ਸ਼ਾਮਲ ਹੁੰਦੀ ਹੈ)
- ਗੰਭੀਰ ਸਿਹਤ ਸਥਿਤੀ ਨਾਲ ਪੀੜਿਤ ਕਿਸੇ ਪਰਿਵਾਰਕ ਮੈਂਬਰ ਦੀ ਦੇਖਭਾਲ ਕਰਨ ਲਈ ਸਮਾਂ ਕੱਢਣ ਲਈ,
- ਆਪਣੇ ਪਰਿਵਾਰ ਵਿੱਚ ਨਵੇਂ ਜਨਮੇ ਬੱਚੇ ਨਾਲ ਰਿਸ਼ਤਾ ਬਣਾਉਣ ਲਈ, ਜਾਂ:
- ਮਿਲੀਟਰੀ ਫੈਮਲੀ ਲੀਵ ਤੁਹਾਨੂੰ ਉਸ ਪਰਿਵਾਰਕ ਮੈਂਬਰ ਨਾਲ ਸਮਾਂ ਬਿਤਾਉਣ ਲਈ ਸਮਾਂ ਦਿੰਦੀ ਹੈ ਜੋ ਵਿਦੇਸ਼ ਵਿੱਚ ਤੈਨਾਤ ਹੋਣ ਵਾਲਾ ਹੈ ਜਾਂ ਤੈਨਾਤੀ ਤੋਂ ਮੁੜ ਰਿਹਾ ਹੈ।
ਯੋਗ ਹੋਣ ਲਈ , ਤੁਸੀਂ ਪਿਛਲੇ ਸਾਲ ਲਾਜ਼ਮੀ 820 ਘੰਟੇ ਕੰਮ ਕੀਤਾ ਹੋਵੇ। ਵਾਸ਼ਿੰਗਟਨ ਵਿੱਚ ਕੀਤੇ ਗਏ ਕੰਮ ਦੇ ਸਾਰੇ ਘੰਟੇ
ਗਿਣੇ ਜਾਂਦੇ ਹਨ, ਭਾਵੇਂ ਤੁਸੀਂ ਕਈ ਤਰ੍ਹਾਂ ਦੀਆਂ ਨੌਕਰੀਆਂ ਕਰਦੇ ਹੋ ਜਾਂ ਮਾਲਕਾਂ ਨੂੰ ਬਦਲਦੇ ਹੋ।
ਐਪਲੀਕੇਸ਼ਨ ਪ੍ਰਕਿਰਿਆ
1. ਆਪਣੇ ਮਾਲਕ ਨੂੰ ਸੂਚਿਤ ਕਰੋ
2. ਦਸਤਾਵੇਜ਼ ਇਕੱਤਰ ਕਰੋ
- ID ਦਾ ਸਬੂਤ। paidleave.wa.gov/get-ready-to-apply ‘ਤੇ ਸਾਰੇ ਸਵੀਕਾਰਯੋਗ ਦਸਤਾਵੇਜ਼ ਦੇਖੋ। ਅਪਲਾਈ ਕਰਨ ਲਈ ਤੁਹਾਨੂੰ ਸਮਾਜਿਕ ਸੁਰੱਖਿਆ ਨੰਬਰ ਦੀ ਲੋੜ ਨਹੀਂ ਹੈ।
- ਮੈਡੀਕਲ ਲੀਵ, ਜਾਂ ਸਿਹਤ ਸਥਿਤੀ ਨਾਲ ਪੀੜਿਤ ਕਿਸੇ ਪਰਿਵਾਰਕ ਮੈਂਬਰ ਦੀ ਦੇਖਭਾਲ ਲਈ ਫੈਮਲੀ ਲੀਵ ਲਈ, ਕਿਰਪਾ ਕਰਕੇ ਇਨ੍ਹਾਂ ਦਸਤਾਵੇਜ਼ਾਂ ਵਿੱਚੋਂ ਕੋਈ ਇੱਕ ਪ੍ਰਦਾਨ ਕਰੋ:
- ਤੁਹਾਡੇ ਅਤੇ ਤੁਹਾਡੇ ਸਿਹਤ-ਦੇਖਭਾਲ ਪ੍ਰਦਾਤਾ ਦੁਆਰਾ ਭਰਿਆ, ਇੱਕ ਗੰਭੀਰ ਸਿਹਤ ਸਥਿਤੀ ਪ੍ਰਮਾਣ-ਪੱਤਰ ਫਾਰਮ।
ਜਾਂ: - ਫੈਮਲੀ ਮੈਡੀਕਲ ਲੀਵ ਐਕਟ ਫਾਰਮ
ਜਾਂ: - ਡਾਕਟਰ ਦਾ ਇੱਕ ਨੋਟ ਜਿਸ ਵਿੱਚ ਗੰਭੀਰ ਸਿਹਤ ਸਥਿਤੀ ਪ੍ਰਮਾਣ-ਪੱਤਰ ਫਾਰਮ ਦੇ ਸਮਾਨ ਜਾਣਕਾਰੀ ਭਰੀ ਹੁੰਦੀ ਹੈ।
- ਤੁਹਾਡੇ ਅਤੇ ਤੁਹਾਡੇ ਸਿਹਤ-ਦੇਖਭਾਲ ਪ੍ਰਦਾਤਾ ਦੁਆਰਾ ਭਰਿਆ, ਇੱਕ ਗੰਭੀਰ ਸਿਹਤ ਸਥਿਤੀ ਪ੍ਰਮਾਣ-ਪੱਤਰ ਫਾਰਮ।
- ਮਿਲੀਟਰੀ ਫੈਮਲੀ ਲੀਵ ਲਈ, ਮਿਲੀਟਰੀ ਜ਼ਰੂਰਤ ਦੇ ਕਈ ਉਚਿਤ ਕਾਰਨ ਹੋ ਸਕਦੇ ਹਨ, ਇਸ ਲਈ ਤੁਹਾਡੇ ਦਾਅਵੇ ਦਾ ਸਮਰਥਨ ਕਰਨ ਲਈ ਦਸਤਾਵੇਜ਼ ਵੱਖਰੇ- ਵੱਖਰੇ ਹੋਣਗੇ। ਸਾਨੂੰ ਮਿਲੀਟਰੀ ਜਾਂ ਹੋਰ ਸਰੋਤ ਤੋਂ ਦਸਤਾਵੇਜ਼ਾਂ ਦੀ ਲੋੜ ਹੋਵੇਗੀ ਜਿਸ ਵਿੱਚ ਲਿਖਿਆ ਹੋਵੇ ਕਿ ਤੁਸੀਂ FMLA ਤਹਿਤ ਇੱਕ ਮਿਲੀਟਰੀ ਜ਼ਰੂਰਤ ਕਾਰਨ ਲਈ ਛੁੱਟੀ ਲੈ ਰਹੇ ਹੋ।
- ਤੁਹਾਡੇ ਪਰਿਵਾਰ ਵਿੱਚ ਜਨਮੇ ਬੱਚੇ ਨਾਲ ਰਿਸ਼ਤਾ ਬਣਾਉਣ ਲਈ ਫੈਮਲੀ ਲੀਵ ਲਈ, ਮਾਤਾ ਅਤੇ ਪਿਤਾ ਦੋਵੇਂ ਜਨਮ ਪ੍ਰਮਾਣ-ਪੱਤਰ ਫਾਰਮ ਦੀ ਵਰਤੋਂ ਕਰ ਸਕਦੇ ਹਨ। ਫਾਰਮ ਡਾਊਨਲੋਡ ਕਰੋ।
- ਉਸ ਬੱਚੇ ਨਾਲ ਰਿਸ਼ਤਾ ਬਣਾਉਣ ਲਈ ਫੈਮਲੀ ਲੀਵ ਲਈ, ਜਿਸ ਨੂੰ ਤੁਸੀਂ ਗੋਦ ਲਿਆ ਹੈ ਜਾਂ ਆਪਣੇ ਪਰਿਵਾਰ ਵਿੱਚ ਰੱਖਿਆ ਹੈ, ਤੁਸੀਂ ਕੋਰਟ ਦਸਤਾਵੇਜ਼ਾਂ ਦੀ ਵਰਤੋਂ ਕਰ ਸਕਦੇ ਹੋ ਜਿਸ ਵਿੱਚ ਫੋਸਟਰ ਕੇਅਰ, ਗੋਦ ਲੈਣਾ ਜਾਂ ਗਾਰਡੀਅਨਸ਼ਿਪ ਪਲੇਸਮੈਂਟ ਬਾਰੇ ਲਿਖਿਆ ਹੋਵੇ। ਫਾਰਮ ਡਾਊਨਲੋਡ ਕਰੋ।ਫਾਰਮ ਡਾਊਨਲੋਡ ਕਰੋ।
3. ਆਪਣੀ ਯੋਗਤਾ ਘਟਨਾ ਜਿਵੇਂ ਕਿ ਸਰਜਰੀ, ਬੱਚਾ ਹੋਣ ਵਾਲਾ ਹੈ, ਜਾਂ ਗੰਭੀਰ ਸਿਹਤ ਸਥਿਤੀ ਨਾਲ ਪੀੜਿਤ ਪਰਿਵਾਰਕ ਮੈਂਬਰ ਦੀ ਦੇਖਭਾਲ ਲਈ ਸਮਾਂ ਕੱਢ ਰਹੇ ਹੋ, ਤੋਂ ਬਾਅਦ ਲੀਵ ਲਈ ਅਪਲਾਈ ਕਰੋ।
4. ਹਫ਼ਤਾਵਾਰ ਦਾਅਵਿਆਂ ਬਾਰੇ ਹੋਰ ਜਾਣਕਾਰੀ ਲਈ ਡਾਊਨਲੋਡ ਕਰੋ।
ਮੈਨੂੰ ਕਿੰਨਾ ਸਮਾਂ ਮਿਲੇਗਾ?
- ਮੈਡੀਕਲ ਲੀਵ ਦੇ ਲਗਭਗ 12 ਹਫ਼ਤੇ।
- ਜੇਕਰ ਤੁਹਾਡੇ ਇੱਕੋ ਹੀ ਦਾਅਵਾ ਸਾਲ ਵਿੱਚ ਇੱਕ ਤੋਂ ਵੱਧ ਯੋਗਤਾ ਘਟਨਾਵਾਂ ਦਰਜ ਹੁੰਦੀਆਂ ਹਨ ਤਾਂ ਮੈਡੀਕਲ ਅਤੇ ਫੈਮਲੀ ਦੋਵੇਂ ਤਰ੍ਹਾਂ ਦੀ ਲੀਵ ਦੇ ਲਗਭਗ 16 ਹਫ਼ਤੇ।
- ਜੇਕਰ ਗਰਭਾਵਸਥਾ ਦੌਰਾਨ ਤੁਹਾਡੀ ਮੈਡੀਕਲ ਸਥਿਤੀ ਗੰਭੀਰ ਹੁੰਦੀ ਹੈ ਤਾਂ ਮੈਡੀਕਲ ਅਤੇ ਫੈਮਲੀ ਦੋਵੇਂ ਤਰ੍ਹਾਂ ਦੀ ਲੀਵ ਦੇ ਲਗਭਗ 18 ਹਫ਼ਤੇ।
ਤੁਹਾਡੇ ਮਾਲਕ ਨੂੰ ਤੁਹਾਡੇ ਲਈ ਨੌਕਰੀ ਬਰਕਰਾਰ ਰੱਖਣ ਦੀ ਲੋੜ ਨਹੀਂ ਹੁੰਦੀ ਜੇਕਰ:
- ਜੇਕਰ ਕੰਪਨੀ 50 ਤੋਂ ਘੱਟ ਕਰਮਚਾਰੀ ਨਿਯੁਕਤ ਕਰਦੀ ਹੈ
- ਤੁਸੀਂ ਕੰਪਨੀ ਲਈ ਇੱਕ ਸਾਲ ਤੋਂ ਘੱਟ ਸਮੇਂ ਲਈ ਕੰਮ ਕੀਤਾ ਹੈ
- ਤੁਸੀਂ ਪਿਛਲੇ ਸਾਲ ਵਿੱਚ ਕੰਪਨੀ ਲਈ 1,250 ਘੰਟਿਆਂ ਤੋਂ ਘੱਟ ਸਮੇਂ ਲਈ ਕੰਮ ਕੀਤਾ ਹੈ